Sunam Daily Activity


ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸੇਵਾ ਭਾਰਤੀ ਵੱਲੋਂ ਇੱਕ ਜਾਣਕਾਰੀ ਭਰਪੂਰ ਪ੍ਰੋਗਰਾਮ ਦਾ ਆਯੋਜਨ
ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸੇਵਾ ਭਾਰਤੀ ਵੱਲੋਂ ਇੱਕ ਜਾਣਕਾਰੀ ਭਰਪੂਰ ਪ੍ਰੋਗਰਾਮ ਦਾ ਆਯੋਜਨ

(ਸੁਨਾਮ) ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸੇਵਾ ਭਾਰਤੀ ਵੱਲੋਂ ਇੱਕ ਜਾਣਕਾਰੀ ਭਰਪੂਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਦਾ ਆਰੰਭ ਵਿਦਿਆਰਥੀਆ ਵੱਲੋਂ ਦੀਪ ਵੰਦਨਾ ਦੁਆਰਾ ਕੀਤਾ ਗਿਆ । ਜਿਸਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਵਦੇਸ਼ੀ ਨੂੰ ਅਪਨਾਉਣਾ ਅਤੇ ਯੋਗ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨਾ ਸੀ। ਸੇਵਾ ਭਾਰਤੀ ਇੱਕ ਸੰਸਥਾ ਹੈ ਜੋ ਕਿ ਸਮਾਜ ਭਲਾਈ ਦੇ ਕੰਮ ਕਰਦੀ ਹੈ ਜਿਵੇਂ ਕਿ ਬਾਲ ਸੰਸਕਾਰ ਕੇਂਦਰ ਖੋਲਣਾ ਅਤੇ ਲੜਕੀਆਂ ਨੂੰ ਸਿਲਾਈ ਸੈਟਰ ਖੁਲਵ੍ਹਾਉਣਾ ਹੈ । ਸੇਵਾ ਭਾਰਤੀ ਦੇ ਪ੍ਰਧਾਨ ਹਰਸ਼ ਗੋਲਡੀ ਜੀ ਜੋ ਕਿ ਆਪਣੇ ਮੈਂਬਰਾਂ ਨਾਲ ਮਿਲ ਕੇ ਸਮਾਜ ਸੇਵਾ ਦੇ ਕੰਮ ਕਰਨ ਵਿੱਚ ਲੱਗੇ ਹੋਏ ਹਨ ।ਇਸ ਮੌਕੇ ਤੇ ਅਚਾਰਿਆ ਸੰਜੀਵ ( ਨਾੜੀ ਵੈਦ) ਜੀ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਰੌਚਕ ਢੰਗ ਨਾਲ ਸਵਦੇਸ਼ੀ ਵਸਤੂਆਂ ਦੇ ਫਾਇਦੇ ਬਾਰੇ ਜਾਣਕਾਰੀ ਦਿੱਤੀ ਗਈ । ਉਹਨਾਂ ਦੁਆਰਾ ਵਿਦਿਆਰਥੀਆਂ ਨੂੰ ਯੋਗ ਕਰਵਾਇਆ ਗਿਆ ਤੇ ਦੱਸਿਆ ਗਿਆ ਕਿ ਯੋਗ ਦੁਆਰਾ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਕਿਵੇਂ ਰੱਖ ਸਕਦੇ ਹਾਂ । ਉਹਨਾਂ ਨੇ ਵਿਦਿਆਰਥੀਆਂ। ਨੂੰ ਅਨੁਲੋਮ ਵਿਲੋਮ , ਕਪਾਲ ਭਾਰਤੀ , ਆਦਿ ਯੋਗ ਕਰਵਾ ਕੇ ਉਹਨਾਂ ਦੇ ਲਾਭ ਬਾਰੇ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲਾਵਾ ਉਹਨਾਂ ਨੇ ਆਯੁਰਵੇਦ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ । ਉਹਨਾਂ ਨੇ ਵਿਦਿਆਰਥੀਆ ਨੂੰ ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਨ ਅਤੇ ਉਹਨਾਂ  ਦਾ ਆਦਰ ਕਰਨ ਦੀ ਪ੍ਰੇਰਨਾ ਦਿੱਤੀ । ਸਾਰੇ ਵਿਦਿਆਰਥੀਆਂ ਨੇ ਬਹੁਤ ਆਨੰਦ ਮਾਣਿਆ । ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਇੱਕ ਗੀਤ ਗਵਾਇਆ ਗਿਆ । ਸਾਰੇ ਵਿਦਿਆਰਥੀਆਂ ਵੱਲੋਂ ਤਾੜੀਆਂ ਨਾਲ ਗੀਤ ਦਾ ਆਨੰਦ ਮਾਣਿਆ । ਉਹਨਾ ਵੱਲੋਂ ਸਕੂਲ ਦੀ ਵੰਦਨਾ ਦੀ ਸਲਾਹੁਣਾ ਕੀਤੀ ਗਈ ।  ਇਸ ਮੌਕੇ ਤੇ ਪ੍ਰਾਮਿਲਾ ਜੀ ( ਮਹਾਰਾਸ਼ਟਰ), ਭੁਪਿੰਦਰ ਪ੍ਰਤਾਪ ਸਿੰਘ ( ਹਰਿਆਣਾ ) ਜੀ ਮੁੱਖ ਤੌਰ  ਤੇ ਸ਼ਾਮਲ ਹੋਏ । ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜੇਸ਼ ਕੁਮਾਰ ਜੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ।

.